Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005376072
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 7th (Old Book), Lesson No. 7 (LOGO with Graphics)

ਪਾਠ - 7
ਲੋਗੋ ਵਿੱਚ ਗ੍ਰਾਫਿਕਸ

ਅਭਿਆਸ (Exercise)


5) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਫਾਰਵਰਡ ਕਮਾਂਡ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ? ਉਦਾਹਰਣ ਰਾਹੀਂ ਸਮਝਾਓ।
  2. ਉੱਤਰ:- ਫਾਰਵਰਡ ਕਮਾਂਡ ਟਰਟਲ ਨੂੰ ਹੈੱਡ ਵਾਲੀ ਦਿਸ਼ਾ ਵਿੱਚ ਅੱਗੇ ਲੈ ਕੇ ਜਾਂਦੀ ਹੈ। ਇਸ ਨੂੰ ਵਰਤਣ ਦਾ ਤਰੀਕਾ ਹੇਠਾਂ ਲਿਖੇ ਅਨੁਸਾਰ ਹੈ: -
    1. ਲਿਸਨਰ ਵਿੰਡੋ ਵਿੱਚ ਕਲਿੱਕ ਕਰੋ।
    2. ਸ਼ਬਦ FD ਟਾਇਪ ਕਰੋ ਅਤੇ ਸਪੇਸਬਾਰ ਤੋਂ ਇੱਕ ਸਪੇਸ ਦਿਓ।
    3. ਜਿੰਨੇ ਕਦਮ ਟਰਟਲ ਨੂੰ ਹੈਡ ਵਾਲੀ ਦਿਸ਼ਾ ਵਿੱਚ ਵਧਾਉਣਾ ਚਾਹੁੰਦੇ ਹੋ ਉਹ ਨੰਬਰ ਟਾਈਪ ਕਰੋ ਅਤੇ ਐਂਟਰ ਕੀਅ ਦਬਾਓ।
    ਉਦਾਹਰਣ:- ਜੇਕਰ ਤੁਸੀਂ ਟਰਟਲ ਨੂੰ 100 ਕਦਮ ਅੱਗੇ ਵਧਾਉਣਾ ਹੈ ਤਾਂ ਲਿਸਨਰ ਵਿੰਡੋ ਵਿੱਚ FD<ਸਪੇਸ>100 ਟਾਈਪ ਕਰੋ ਅਤੇ ਐਂਟਰ ਕੀਅ ਦਬਾਓ। ਟਰਟਲ 100 ਕਦਮ ਹੈੱਡ ਵਾਲੀ ਦਿਸ਼ਾ ਵਿੱਚ ਵਧ ਜਾਵੇਗਾ।
  3. ਇੱਕ ਵਰਗ ਬਣਾਓ। (ਨੋਟ: ਵਰਗ ਦੀ ਭੁਜਾ 100 ਕਦਮ ਲੰਬੀ ਹੋਵੇ)
  4. ਉੱਤਰ:- 100 ਕਦਮ ਲੰਬੀ ਭੁਜਾ ਵਾਲਾ ਵਰਗ ਬਣਾਉਣ ਲਈ ਹੇਠਾਂ ਦਿੱਤੀਆਂ ਕਮਾਂਡਜ਼ ਨੂੰ ਲੋਗੋ ਦੀ ਲਿਸਨਰ ਵਿੰਡੋ ਵਿੱਚ ਟਾਈਪ ਕਰੋ। ਅਜਿਹਾ ਕਰਨ ਨਾਲ ਲੋਗੋ ਦੀ ਗ੍ਰਾਫਿਕ ਸਕਰੀਨ ਉੱਪਰ, ਚਿੱਤਰ ਵਿੱਚ ਦਿਖਾਏ ਅਨੁਸਾਰ ਵਰਗ ਬਣ ਜਾਵੇਗਾ।
    ਚਿੱਤਰ: 100 ਕਦਮ ਲੰਬੀ ਭੁਜਾ ਵਾਲਾ ਵਰਗ।
    FD 100
    RT 90
    FD 100
    RT 90
    FD 100
    RT 90
    FD 100
  5. ਇੱਕ ਆਇਤ ਬਣਾਓ। (ਨੋਟ: ਆਇਤ ਦੀ ਲੰਬਾਈ 120 ਕਦਮ ਅਤੇ ਚੌੜਾਈ 50 ਕਦਮ ਹੋਵੇ)
  6. ਉੱਤਰ:- 120 ਕਦਮ ਲੰਬਾਈ ਅਤੇ 50 ਕਦਮ ਚੌੜਾਈ ਵਾਲਾ ਆਇਤ ਬਣਾਉਣ ਲਈ ਹੇਠਾਂ ਦਿੱਤੀਆਂ ਕਮਾਂਡਜ਼ ਨੂੰ ਲੋਗੋ ਦੀ ਲਿਸਨਰ ਵਿੰਡੋ ਵਿੱਚ ਟਾਈਪ ਕਰੋ। ਅਜਿਹਾ ਕਰਨ ਨਾਲ ਲੋਗੋ ਦੀ ਗ੍ਰਾਫਿਕ ਸਕਰੀਨ ਉੱਪਰ, ਚਿੱਤਰ ਵਿੱਚ ਦਿਖਾਏ ਅਨੁਸਾਰ ਆਇਤ ਬਣ ਜਾਵੇਗਾ।
    ਚਿੱਤਰ: ਆਇਤ।
    FD 50
    RT 90
    FD 120
    RT 90
    FD 50
    RT 90
    FD 120
  7. ਹੇਠਾਂ ਲਿਖੀਆਂ ਕਮਾਂਡਜ਼ ਤੋਂ ਕੀ ਪ੍ਰਾਪਤ ਹੋਵੇਗਾ:-
    FD 100
    LT 90
    FD 20
    BK 40
  8. ਉੱਤਰ:- ਦਿੱਤੀਆਂ ਗਈਆਂ ਕਮਾਂਡਜ਼ ਨੂੰ ਲੋਗੋ ਵਿੱਚ ਚਲਾਉਣ ਤੋਂ ਬਾਅਦ ਲੋਗੋ ਦੀ ਗ੍ਰਾਫਿਕ ਸਕਰੀਨ ਉੱਪਰ ਹੇਠਾਂ ਦਿੱਤਾ ਚਿੱਤਰ ਬਣੇਗਾ: -
  9. ਹੇਠਾਂ ਲਿਖੀਆਂ ਕਮਾਂਡਜ਼ ਤੋਂ ਕੀ ਪ੍ਰਾਪਤ ਹੋਵੇਗਾ:-
    FD 100
    BK 50
    RT 90
    FD 30
    RT 90
    FD 50
  10. ਉੱਤਰ:- ਦਿੱਤੀਆਂ ਗਈਆਂ ਕਮਾਂਡਜ਼ ਨੂੰ ਲੋਗੋ ਵਿੱਚ ਚਲਾਉਣ ਤੋਂ ਬਾਅਦ ਲੋਗੋ ਦੀ ਗ੍ਰਾਫਿਕ ਸਕਰੀਨ ਉੱਪਰ ਹੇਠਾਂ ਦਿੱਤਾ ਚਿੱਤਰ ਬਣੇਗਾ: -
  11. ਹੇਠਾਂ ਲਿਖੀਆਂ ਕਮਾਂਡਜ਼ ਤੋਂ ਕੀ ਪ੍ਰਾਪਤ ਹੋਵੇਗਾ:-
    FD 110
    BK 55
    RT 90
    FD 40
    LT 90
    FD 55
    BK 110
  12. ਉੱਤਰ:- ਦਿੱਤੀਆਂ ਗਈਆਂ ਕਮਾਂਡਜ਼ ਨੂੰ ਲੋਗੋ ਵਿੱਚ ਚਲਾਉਣ ਤੋਂ ਬਾਅਦ ਲੋਗੋ ਦੀ ਗ੍ਰਾਫਿਕ ਸਕਰੀਨ ਉੱਪਰ ਹੇਠਾਂ ਦਿੱਤਾ ਚਿੱਤਰ ਬਣੇਗਾ: -

SmartStudies.in © 2012-2023